ਇਮਲੀ ਦੀ ਚਟਨੀ ਨਾਲ ਬੇਕ ਕੀਤੇ ਸਮੋਸੇ

ਇਹ ਸਮੋਸੇ ਬੇਕ ਕੀਤੇ ਗਏ ਹਨ, ਤਲੇ ਹੋਏ ਨਹੀਂ ਹਨ! ਇਹ ਬਲ ਅਰਨੇਸਨ (Bal Arneson) ਦੇ ਸਪਾਈਸ ਗੌਡੈਸ (ਮਸਾਲਿਆਂ ਦੀ ਦੇਵੀ) ਦੇ "ਇੰਸਪਾਇਰਡ ਇੰਡੀਅਨ ਫਲੇਵਰਸ" ਐਪੀਸੋਡ ਵਿੱਚ ਦਿਖਾਏ ਗਏ ਸਨ।

  @balarneson
 @balarneson

picture of samosasPreparation Time: 1 hour 5 minutes
Servings: 8 samosas

Nutrient values per serving

Energy: 220 Calories
Protein: 6 g
Fat: 6 g
Carbohydrates: 39 g
Sugar: 6 g
Fibre: 5 g
Sodium: 185 mg

Ingredients

ਬਾਹਰੀ ਪਰਤ
1 ਕੱਪ ਹੋਲ ਵੀਟ ਆਟਾ
1/8 ਛੋਟਾ ਚਮਚਾ ਕੋਸ਼ਰ ਨਮਕ
1/8 ਛੋਟਾ ਚਮਚਾ ਜੀਰਾ
2 ਵੱਡੇ ਚਮਚੇ ਗ੍ਰੇਪਸੀਡ (ਅੰਗੂਰਾਂ ਦੇ ਬੀਜ ਦਾ) ਤੇਲ
1/4 ਕੱਪ ਪਾਣੀ, ਤਾਜ਼ਾ

ਫਿਲਿੰਗ
1 1/2 ਕੱਪ ਡੱਬਾਬੰਦ ਛੋਲੇ, ਧੋਏ ਅਤੇ ਸੁਕਾਏ ਹੋਏ
1 ਕੱਪ ਪਕਾਏ ਹੋਏ ਬ੍ਰਾਊਨ ਚਾਵਲ
1/4 ਕੱਪ ਸੁੱਕੀ ਕ੍ਰੈਨਬੇਰੀਜ
1 ਵੱਡਾ ਚਮਚਾ ਗਰਮ ਮਸਾਲਾ
1 ਵੱਡਾ ਚਮਚਾ ਇਮਲੀ ਦਾ ਗੁੱਦਾ*
1 ਵੱਡਾ ਚਮਚਾ ਸਾਬੁਤ ਧਨੀਆ, ਹੱਥਾਂ ਨਾਲ ਮਸਲਿਆ ਹੋਇਆ
1 ਵੱਡਾ ਚਮਚਾ ਲਾਲ ਮਿਰਚ ਕੁੱਟੀ ਹੋਈ
1 ਵੱਡਾ ਚਮਚਾ ਬਰੀਕ ਕੱਟਿਆ ਤਾਜ਼ਾ ਅਦਰਕ
ਇੱਕ ਚੁਟਕੀ ਜੀਰਾ
ਇੱਕ ਚੁਟਕੀ ਕੋਸ਼ਰ ਨਮਕ

ਇਮਲੀ ਦੀ ਚਟਨੀ

*ਵਿਸ਼ੇਸ਼ ਏਸ਼ੀਆਈ ਜਾਂ ਭਾਰਤੀ ਮਾਰਕੀਟਾਂ ਵਿਖੇ ਮਿਲ ਸਕਦੀ ਹੈ।

1/4 ਕੱਪ ਇਮਲੀ ਦਾ ਗੁੱਦਾ*
1/3 ਕੱਪ ਕੋਸਾ ਪਾਣੀ
1 ਵੱਡਾ ਚਮਚਾ ਬ੍ਰਾਊਨ ਸ਼ੂਗਰ
1/4 ਛੋਟਾ ਚਮਚਾ ਪੀਸਿਆ ਹੋਇਆ ਧਨੀਆ*
1/8 ਛੋਟਾ ਚਮਚਾ ਪੀਸੀ ਹੋਈ ਲਾਲ ਮਿਰਚ
ਕੋਸ਼ਰ ਨਮਕ ਅਤੇ ਤਾਜ਼ੀ ਪੀਸੀ ਹੋਈ ਕਾਲੀ ਮਿਰਚ

Method

ਪੇਸਟਰੀ ਲਈ:

1. ਮੱਧਮ ਆਕਾਰ ਦੇ ਪਿਆਲੇ ਵਿੱਚ ਆਟਾ, ਨਮਕ, ਜੀਰਾ ਅਤੇ ਤੇਲ ਮਿਲਾਓ।
2. ਜਦੋਂ ਤੱਕ ਤੇਲ ਚੰਗੀ ਤਰ੍ਹਾਂ ਮਿਲ ਨਾ ਜਾਵੇ, ਮਿਲਾਉਂਦੇ ਰਹੋ।
3. ਹੁਣ ਪਾਣੀ ਮਿਲਾਓ ਅਤੇ 2 ਤੋਂ 3 ਮਿੰਟਾਂ ਤੱਕ ਗੁੰਨ੍ਹ ਲਓ ਜਾਂ ਜਦੋਂ ਤੱਕ ਇਹ ਨਰਮ ਨਾ ਹੋ ਜਾਏ ਅਤੇ ਇਹ ਰੋਟੀ ਬਣਾਉਣ ਵਾਲੇ ਆਟੇ ਵਰਗਾ ਨਾ ਹੋ ਜਾਏ।
4. ਇਸਨੂੰ ਇੱਕ ਪਾਸੇ ਰੱਖੋ ਅਤੇ ਫਿਲਿੰਗ ਤਿਆਰ ਕਰੋ।

ਫਿਲਿੰਗ ਲਈ:

1. ਵੱਡੇ ਪਿਆਲੇ ਵਿੱਚ, ਛੋਲੇ, ਬ੍ਰਾਊਨ ਚਾਵਲ, ਕ੍ਰੈਨਬੇਰੀਜ, ਗਰਮ ਮਸਾਲਾ, ਇਮਲੀ ਦਾ ਗੁੱਦਾ, ਧਨੀਆ, ਕੁੱਟੀ ਹੋਈ ਲਾਲ ਮਿਰਚ, ਅਦਰਕ, ਜੀਰਾ ਅਤੇ ਸਵਾਦ ਮੁਤਾਬਕ ਨਮਕ ਪਾਓ ਅਤੇ ਉਦੋਂ ਤੱਕ ਮਿਲਾਓ, ਜਦੋਂ ਤੱਕ ਗਰਮ ਮਸਾਲਾ ਚੰਗੀ ਤਰ੍ਹਾਂ ਮਿਲ ਨਾ ਜਾਏ।
2. ਓਵਨ ਨੂੰ 425 ਡਿਗਰੀ F ਤੇ ਪਹਿਲਾਂ ਗਰਮ ਕਰਕੇ ਰੱਖੋ।
3. ਗੁੰਨ੍ਹੇ ਹੋਏ ਆਟੇ ਦੇ ਚਾਰ ਪੇੜੇ ਬਣਾਓ ਅਤੇ ਇੱਕ ਨਰਮ ਗੋਲਾ ਬਣਾਓ। ਆਪਣੇ ਹੱਥਾਂ ਨਾਲ, ਹਰੇਕ ਗੋਲੇ ਨੂੰ ਚਪਟਾ ਆਕਾਰ ਦਿਓ। ਸ਼ੈਲਫ ਤੇ ਜਾਂ ਚਕਲੇ ਤੇ ਸੁੱਕਾ ਆਟਾ ਫੈਲਾਓ ਤਾਂ ਜੋ ਪੇੜਾ ਉੱਥੇ ਚਿਪਕੇ ਨਾ ਅਤੇ ਵੇਲਣੇ ਤੇ ਸੁੱਕਾ ਆਟਾ ਲਗਾ ਕੇ ਉਸਨੂੰ ਪਤਲਾ ਵੇਲ ਲਓ (ਜਿਵੇਂ ਟੋਰਟਿਲਾ) ਅਤੇ ਅੱਧਾ ਕੱਟ ਲਓ। ਉਹਨਾਂ ਵਿੱਚੋਂ ਇੱਕ ਭਾਗ ਲਓ ਅਤੇ ਕੋਨ ਦਾ ਸਿਰਾ ਬਣਾਉਣ ਲਈ ਕੱਟੇ ਹੋਏ ਪਾਸੇ ਦੇ ਵਿਚਲੇ ਭਾਗ ਤੋਂ ਸ਼ੁਰੂ ਕਰਦੇ ਹੋਏ ਕੋਨ ਸ਼ੇਪ ਬਣਾਓ ਅਤੇ ਫਿਰ ਕਿਨਾਰਿਆਂ ਨੂੰ ਇਕੱਠੇ ਚਿਪਕਾਉਣ ਲਈ ਥੋੜ੍ਹੇ ਪਾਣੀ ਨਾਲ ਕਿਨਾਰਿਆਂ ਨੂੰ ਗਿੱਲਾ ਕਰੋ।
4. ਕੋਨ ਵਿੱਚ 1/3 ਕੱਪ ਫਿਲਿੰਗ ਪਾਓ, ਕਿਨਾਰਿਆਂ ਦੇ ਉੱਪਰਲੇ ਪਾਸੇ ਨੂੰ ਗਿੱਲਾ ਕਰੋ ਅਤੇ ਇਸਨੂੰ ਬੰਦ ਕਰਨ ਲਈ ਕਿਨਾਰਿਆਂ ਨੂੰ ਦਬਾਉਂਦੇ ਹੋਏ, ਕੋਨ ਨੂੰ ਬੰਦ ਕਰ ਦਿਓ।
5. ਸਮੋਸੇ ਦੇ ਹਰੇਕ ਪਾਸੇ ਤੇ ਬੁਰਸ਼ ਨਾਲ ਗ੍ਰੇਪਸੀਡ ਤੇਲ ਲਗਾਓ ਅਤੇ ਫਿਰ ਇਸਨੂੰ ਬੇਕਿੰਗ ਸ਼ੀਟ ਤੇ ਰੱਖ ਦਿਓ।
6. ਇਸੇ ਤਰ੍ਹਾਂ 8 ਸਮੋਸੇ ਬਣਾ ਲਓ।
7. ਸਮੋਸਿਆਂ ਨੂੰ ਓਵਨ ਵਿੱਚ ਰੱਖੋ ਅਤੇ 20 ਤੋਂ 25 ਮਿੰਟਾਂ ਤੱਕ ਬੇਕ ਕਰੋ ਜਾਂ ਉਦੋਂ ਤੱਕ ਬੇਕ ਕਰੋ, ਜਦੋਂ ਤੱਕ ਸਮੋਸੇ ਪੂਰੀ ਤਰ੍ਹਾਂ ਪੱਕ ਕੇ ਸੁਨਿਹਰੇ ਰੰਗ ਦੇ ਨਾ ਹੋ ਜਾਣ।

ਇਮਲੀ ਦੀ ਚਟਨੀ ਨਾਲ ਪਰੋਸੋ।

1. ਇੱਕ ਪਿਆਲੇ ਵਿੱਚ ਇਮਲੀ ਦਾ ਗੁੱਦਾ ਅਤੇ ਕੋਸਾ ਪਾਣੀ ਮਿਲਾਓ ਅਤੇ ਇਸਨੂੰ 10 ਮਿੰਟ ਲਈ ਭਿਓਂ ਦਿਓ।
2. ਬੀਜਾਂ ਅਤੇ ਗੁੱਦੇ ਨੂੰ ਵੱਖ ਕਰਨ ਲਈ ਕਾਂਟਾ ਵਰਤੋ। ਇਸਨੂੰ ਛਾਣਨੀ ਵਿੱਚ ਪਾ ਕੇ ਰਬੜ ਦੇ ਸਪੈਟੁਲਾ ਨਾਲ ਦੱਬੋ ਅਤੇ ਕਿਸੇ ਪਿਆਲੇ ਵਿੱਚ ਮਿਸ਼ਰਣ ਨੂੰ ਛਾਣ ਲਓ ਅਤੇ ਫਿਰ ਛਾਣੇ ਹੋਏ ਗੁੱਦੇ ਵਿੱਚ ਬ੍ਰਾਊਨ ਸ਼ੂਗਰ, ਧਨੀਆ, ਨਮਕ, ਮਿਰਚ ਅਤੇ ਸਵਾਦ ਮੁਤਾਬਕ ਨਮਕ ਪਾ ਕੇ ਉਦੋਂ ਤੱਕ ਮਿਲਾਓ, ਜਦੋਂ ਤੱਕ ਇਹ ਚੰਗੀ ਤਰ੍ਹਾਂ ਰਲ ਨਾ ਜਾਏ।

Recipe Source: Baked Samosas with Tamarind Chutney by Bal Arneson

Back to Recipes