ਬਲ ਦਾ ਨੋ-ਬਟਰ (ਬਿਨਾਂ ਮੱਖਣ ਵਾਲਾ) ਚਿਕਨ

" ਮੇਰਾ ਪਾਲਣ-ਪੋਸਣ ਸ਼ਾਕਾਹਾਰੀ ਮਾਹੌਲ ਵਿੱਚ ਹੋਣ ਕਾਰਨ, ਮੈਂ ਕਦੇ ਵੀ ਬਟਰ ਚਿਕਨ ਨਹੀਂ ਖਾਧਾ ਸੀ। ਪਹਿਲੀ ਵਾਰ ਇੱਥੇ ਕੈਨੇਡਾ ਵਿੱਚ ਮੈਂ ਇਹ ਖਾਧਾ ਤਾਂ ਮੈਨੂੰ ਪਤਾ ਲੱਗਾ ਕਿ ਲੋਕੀਂ ਇਸਨੂੰ ਕਿਉਂ ਪਸੰਦ ਕਰਦੇ ਹਨ – ਕ੍ਰੀਮ ਅਤੇ ਘੀ (ਭਾਰਤੀ ਮੱਖਣ) ਵਿੱਚ ਪਕਾਇਆ ਹੋਇਆ ਚਿਕਨ – ਪਰ ਮੈਂ ਸਾੱਸ (ਚਟਨੀ) ਦੇ ਭਾਰੀਪਨ ਤੋਂ ਅੱਕ ਗਈ ਸੀ। ਇਸ ਨਾਲ ਮੈਨੂੰ ਇਸ ਮਸ਼ਹੂਰ ਭਾਰਤੀ ਪਕਵਾਨ (ਡਿਸ਼) ਨੂੰ ਮੇਰੇ ਆਪਣੇ ਸਿਹਤਮੰਦ ਤਰੀਕੇ ਨਾਲ ਬਣਾਉਣ ਦੀ ਪ੍ਰੇਰਨਾ ਮਿਲੀ। ਮੇਰੀ 14 ਵਰ੍ਹਿਆਂ ਦੀ ਬੇਟੀ ਨੂੰ ਇਹ ਬੇਹੱਦ ਪਸੰਦ ਹੈ ਅਤੇ ਜਦੋਂ ਵੀ ਉਸਦੇ ਦੋਸਤ ਸਾਡੇ ਘਰ ਰੁਕਦੇ ਹਨ, ਤਾਂ ਉਹ ਮੇਰੇ ਨੋ-ਬਟਰ ਚਿਕਨ ਦੀ ਫਰਮਾਇਸ਼ ਕਰਦੇ ਹਨ।"

- Bal Arneson

  @balarneson
 @balarneson

Preparation Time: 30 minutesNo-butter chicken
Servings: 4 servings

ਪ੍ਰਤਿ ਸਰਵਿੰਗ ਪੋਸ਼ਕ ਤੱਤ

Energy: 234 Calories
Protein: 30 g
Fat: 5 g
Carbohydrates: 17 g
Sugar: 11 g
Fibre: 2 g
Sodium: 678 mg

Ingredients

2 ਵੱਡੇ ਚਮਚੇ ਗ੍ਰੇਪ ਸੀਡ (ਅੰਗੂਰਾਂ ਦੇ ਬੀਜ਼ ਦਾ)  ਤੇਲ ਇੱਕ ਛੋਟਾ ਲਾਲ ਪਿਆਜ਼, ਕੱਟਿਆ ਹੋਇਆ
2 ਵੱਡੇ ਚਮਚੇ ਕੱਟਿਆ ਹੋਇਆ ਤਾਜ਼ਾ ਲਸਣ
1 ਵੱਡਾ ਚਮਚਾ ਕੱਟਿਆ ਹੋਇਆ ਤਾਜ਼ਾ ਅਦਰਕ
2 ਵੱਡੇ ਚਮਚੇ ਟਮਾਟਰ ਦਾ ਪੇਸਟ
1 ਵੱਡਾ ਚਮਚਾ ਬ੍ਰਾਊਨ ਸ਼ੂਗਰ
1 ਵੱਡਾ ਚਮਚਾ ਜੀਰਾ 1 ਵੱਡਾ ਚਮਚਾ ਗਰਮ ਮਸਾਲਾ
1 ਛੋਟਾ ਚਮਚਾ ਲਾਲ ਮਿਰਚ ਕੁੱਟੀ ਹੋਈ (ਚਿਲੀ ਫਲੇਕਸ)
1 ਛੋਟਾ ਚਮਚਾ ਹਲਦੀ
1 ਛੋਟਾ ਚਮਚਾ ਨਮਕ
1 ਪਾਉਂਡ ਚਿਕਨ ਬ੍ਰੈਸਟ, ਬਿਨਾਂ ਹੱਡੀ ਦੀ ਅਤੇ ਸਕਿਨਲੈਸ (ਬਿਨਾਂ ਚਮੜੀ ਵਾਲੀ), ਚੌਕੋਰ ਟੁਕੜਿਆਂ ਵਿੱਚ ਕੱਟੀ ਹੋਈ
1/4 ਕੱਪ ਲੋ-ਫੈਟ (ਘੱਟ-ਵਸਾ ਵਾਲਾ) ਦਹੀ
1/2 ਕੱਪ ਪਾਣੀ

ਪਰੋਸਣ ਲਈ ਸੁਝਾਅ: ਰੋਟੀ ਜਾਂ ਚਾਵਲ ਨਾਲ ਪਰੋਸੋ।

ਵਿਧੀ

1. ਇੱਕ ਵੱਡੀ ਕੜਾਹੀ ਨੂੰ ਮੱਧਮ-ਤੇਜ਼ ਅੱਗ 'ਤੇ ਰੱਖੋ ਅਤੇ ਉਸ ਵਿੱਚ ਤੇਲ ਪਾਓ।
2. ਜਦੋਂ ਤੇਲ ਗਰਮ ਹੋ ਜਾਏ, ਤਾਂ ਇਸ ਵਿੱਚ ਪਿਆਜ਼, ਲਸਣ ਅਤੇ ਅਦਰਕ ਪਾ ਕੇ 4 ਮਿੰਟਾਂ ਤੱਕ ਜਾਂ ਪਿਆਜ਼ ਦੇ ਸੁਨਹਿਰਾ ਹੋਣ ਤੱਕ ਪਕਾਓ।
3.  ਹੁਣ ਟਮਾਟਰ ਦਾ ਪੇਸਟ, ਬ੍ਰਾਊਨ ਸ਼ੂਗਰ, ਜੀਰਾ, ਗਰਮ ਮਸਾਲਾ, ਕੁੱਟੀ ਹੋਈ ਲਾਲ ਮਿਰਚ, ਹਲਦੀ ਅਤੇ ਨਮਕ ਮਿਲਾ ਦਿਓ ਅਤੇ 2 ਮਿੰਟਾਂ ਤੱਕ ਪਕਾਓ।
4. ਇਸ ਤੋਂ ਬਾਅਦ ਇਸ ਵਿੱਚ ਚਿਕਨ ਦੇ ਟੁਕੜੇ ਮਿਲਾਓ ਅਤੇ ਚੰਗੀ ਤਰ੍ਹਾਂ ਹਿਲਾਓ ਤਾਂ ਜੋ ਸਾਰੇ ਮਸਾਲੇ ਚਿਕਨ 'ਤੇ ਲਿਪਟ ਜਾਣ।
5. ਹੁਣ ਇਸ ਵਿੱਚ ਦਹੀ ਅਤੇ ਪਾਣੀ ਮਿਲਾ ਕੇ ਇਸਨੂੰ ਲਗਾਤਾਰ ਹਿਲਾਉਂਦੇ ਹੋਏ ਉਦੋਂ ਤੱਕ ਪਕਾਓ, ਜਦੋਂ ਤੱਕ ਚਿਕਨ ਪੱਕ ਨਾ ਜਾਏ, ਲਗਭਗ 8 ਮਿੰਟਾਂ ਤੱਕ। ਚਿਕਨ ਨੂੰ ਰੋਟੀ ਜਾਂ ਚਾਵਲ ਨਾਲ ਪਰੋਸੋ।
 

Recipe Source: Adapted from Bal's No-Butter Chicken by Bal Arneson

Back to Recipes