ਰਾਜਮਾਂਹ ਤਰੀ

ਰਾਜਮਾਂਹ ਤਰੀ ਅਤੇ ਚਾਵਲ.... ਕੋਈ ਵੀ ਹੋਰ ਭੋਜਨ ਤ੍ਰਿਪਤੀ ਦੇਣ ਵਾਲਾ ਨਹੀਂ ਹੋ ਸਕਦਾ ਹੈ। ਰਾਜਮਾਂਹ ਭਰਿਆ ਅਤੇ ਪੋਸ਼ਕ ਹੁੰਦਾ ਹੈ ਅਤੇ ਸਭ ਤੋਂ ਵਧੀਆਂ ਉਦੋਂ ਬਣਦੇ ਹਨ ਜਦੋਂ ਗਾੜੇ ਟਮਾਟਰ ਦੇ ਗੁੱਦੇ ਵਿੱਚ ਸਧਾਰਨ ਜਿਹੇ ਮਸਾਲਿਆਂ ਵਿੱਚ ਪਕਾਇਆ ਜਾਂਦਾ ਹੈ। ਇਹ ਤਰੀ ਪੰਜਾਬ ਵਿੱਚ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ ਅਤੇ ਹਰ ਉਮਰ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੈ।

Preparation Time: 25 minutesrajma curry
Servings: 4 servings

Nutrient values per serving

Energy: 245 Calories
Protein: 8 g
Fat: 11 g
Carbohydrates: 21 g
Fibre: 6 g

Ingredients

2 ਕੱਪ ਭਿਉਂਤੇ ਹੋਏ ਅਤੇ ਉਬਲੇ ਰਾਜਮਾਂਹ
1 ਕੱਪ ਅੱਧ ਪਚੱਦੇ ਕੱਟੇ ਟਮਾਟਰ
3 ਵੱਡੇ ਚੱਮਚ ਤੇਲ
1/2 ਕੱਪ ਕਤਰੇ ਹੋਏ ਪਿਆਜ਼
1 ਵੱਡਾ ਚੱਮਚ ਅਦਰਕ-ਲਸਣ-ਹਰੀ ਮਿਰਚ ਦਾ ਪੇਸਟ
1 ਛੋਟਾ ਚੱਮਚ ਮਿਰਚ ਪਾਊਡਰ
1 ਛੋਟਾ ਚੱਮਚ ਗਰਮ ਮਸਾਲਾ
1 ਛੋਟਾ ਚੱਮਚ ਹਲਦੀ ਪਾਊਡਰ
ਨਮਕ ਸੁਆਦ ਮੁਤਾਬਕ

Method

1. ਡੂੰਘੀ ਨਾੱਨ-ਸਟਿੱਕ ਕੜਾਹੀ ਵਿੱਚ 1 ਕੱਪ ਪਾਣੀ ਅਤੇ ਟਮਾਟਰ ਪਾਓ ਅਤੇ ਵਿੱਚ ਵਿੱਚ ਦੀ ਹਿਲਾਉਂਦੇ ਹੋਏ 8 ਤੋਂ 10 ਮਿੰਟਾਂ ਤੱਕ ਜਾਂ ਜਦੋਂ ਤੱਕ ਟਮਾਟਰ ਨਰਮ ਨਹੀਂ ਹੋ ਜਾਂਦੇ ਉਦੋਂ ਤੱਕ ਮੱਧਮ ਅੱਗ ਤੇ ਪਕਾਓ।
2. ਉਨ੍ਹਾਂ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਿਓ ਅਤੇ ਨਰਮ ਜਿਹਾ ਗੁੱਦਾ ਬਨਾਉਣ ਲਈ ਮਿਕਸਰ ਵਿੱਚ ਬਲੈਂਡ ਕਰੋ। ਪਾਸੇ ਰੱਖ ਦਿਓ।
3. ਡੂੰਘੀ ਨਾੱਨ-ਸਟਿੱਕ ਕੜਾਹੀ ਵਿੱਚ ਤੇਲ ਗਰਮ ਕਰੋ, ਪਿਆਜ਼ ਪਾਓ ਅਤੇ 2 ਤੋਂ 3 ਮਿੰਟਾਂ ਲਈ ਮੱਧਮ ਅੱਗ ਤੇ ਸੁੱਕਾ ਭੁੰਨੋ।
4. ਅਦਰਕ-ਲਸਣ-ਹਰੀ ਮਿਰਚ ਦਾ ਪੇਸਟ, ਮਿਰਚ ਦਾ ਪਾਊਡਰ, ਗਰਮ ਮਸਾਲਾ, ਹਲਦੀ ਪਾਊਡਰ, ਅਤੇ 2 ਵੱਡੇ ਚੱਮਚ ਪਾਣੀ ਪਾਓ, ਚੰਗੀ ਤਰ੍ਹਾਂ ਰਲਾਓ ਅਤੇ 1 ਤੋਂ 2 ਮਿੰਟਾਂ ਤੱਕ ਮੱਧਮ ਅੱਗ ਤੇ ਪਕਾਓ।
5. ਰਾਜਮਾਂਹ, ਟਮਾਟਰ ਦਾ ਗੁੱਦਾ ਅਤੇ ਨਮਕ ਪਾਓ ਅਤੇ ਚੰਗੀ ਤਰ੍ਹਾਂ ਰਲਾਓ ਅਤੇ ਵਿੱਚ ਵਿੱਚ ਹਲਾਉਂਦੇ ਹੋਏ, 2 ਤੋਂ 3 ਮਿੰਟ ਤੱਕ ਮੱਧਮ ਅੱਗ ਤੇ ਪਕਾਓ।
6. ਗਰਮਾ ਗਰਮ ਪਰੋਸੋ।

Recipe Source: Rajma Curry by Tarla Dalal

Back to Recipes