ਨਿੱਜਤਾ ਨੀਤੀ

ਤੁਹਾਡੀ ਨਿੱਜਤਾ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਵੈੱਬਸਾਈਟ 'ਤੇ ਜਾਣਾ ਅਤੇ ਸਾਡੇ ਔਨਲਾਈਨ ਸਰੋਤਾਂ ਨੂੰ ਵਰਤਣਾ ਤੁਹਾਡੇ ਲਈ ਬਿਲਕੁਲ ਆਸਾਨ ਹੋਵੇ। ਅਸੀਂ ਉਹਨਾਂ ਲੋਕਾਂ ਦੀ ਨਿੱਜਤਾ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ, ਜੋ ਸਾਡੀ ਵੈੱਬਸਾਈਟ 'ਤੇ ਜਾਂਦੇ ਹਨ ਅਤੇ ਸਾਡੇ ਔਨਲਾਈਨ ਸਰੋਤ ਵਰਤਦੇ ਹਨ। ਇਹ ਨਿੱਜਤਾ ਨੀਤੀ SPACE (ਸਪੋਰਟਿੰਗ ਸਰੀਰਕ ਸਰਗਰਮੀ: ਇੱਕ ਭਾਈਚਾਰਕ ਕੋਸ਼ਿਸ਼) ਨੂੰ ਕੰਟਰੋਲ ਕਰਦੀ ਹੈ ਅਤੇ ਸਪਸ਼ਟ ਕਰਦੀ ਹੈ ਕਿ ਅਸੀਂ ਆਪਣੀ ਵੈੱਬਸਾਈਟ 'ਤੇ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਤਰ ਕਰਦੇ ਹਾਂ, ਅਸੀਂ ਅਜਿਹੀ ਜਾਣਕਾਰੀ ਦੀ ਰੱਖਿਆ ਕਿਵੇਂ ਕਰਦੇ ਹਾਂ, ਅਤੇ ਅਜਿਹੀ ਜਾਣਕਾਰੀ ਦੀ ਵਰਤੋਂ ਦੇ ਸਬੰਧ ਵਿੱਚ ਤੁਹਾਡੇ ਕੋਲ ਕੀ ਚੋਣਾਂ ਹਨ। ਕਿਰਪਾ ਕਰਕੇ ਇਹ ਨਿੱਜਤਾ ਨੀਤੀ ਧਿਆਨ ਨਾਲ ਪੜ੍ਹੋ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਹੋਰਾਂ ਨੂੰ ਨਹੀਂ ਵੇਚਾਂਗੇ, ਉਹਨਾਂ ਨਾਲ ਸਾਂਝੀ ਨਹੀਂ ਕਰਾਂਗੇ, ਇਸਦਾ ਲਾਇਸੈਂਸ ਨਹੀਂ ਦੇਵਾਂਗੇ, ਇਸ ਨਾਲ ਕਾਰੋਬਾਰ ਨਹੀਂ ਕਰਾਂਗੇ ਜਾਂ ਇਸਨੂੰ ਕਿਰਾਏ 'ਤੇ ਨਹੀਂ ਦੇਵਾਂਗੇ।

ਅਸੀਂ ਸਮੇਂ-ਸਮੇਂ 'ਤੇ ਇਸ ਨਿੱਜਤਾ ਨੀਤੀ ਨੂੰ ਸੋਧ ਸਕਦੇ ਹਾਂ। ਅਸੀਂ ਇਸ ਨਿੱਜਤਾ ਨੀਤੀ ਵਿੱਚ ਹੋਣ ਵਾਲੀਆਂ ਕਿਸੇ ਵੀ ਤਬਦੀਲੀਆਂ ਨੂੰ ਇੱਥੇ ਪੋਸਟ ਕਰਾਂਗੇ, ਤਾਂ ਜੋ ਤੁਹਾਨੂੰ ਹਮੇਸ਼ਾਂ ਪਤਾ ਹੋਵੇ ਕਿ ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਸੀਂ ਉਹ ਜਾਣਕਾਰੀ ਕਿਵੇਂ ਵਰਤ ਸਕਦੇ ਹਾਂ ਅਤੇ ਕੀ ਅਸੀਂ ਉਹ ਜਾਣਕਾਰੀ ਕਿਸੇ ਕੋਲ ਪ੍ਰਗਟ ਕਰਾਂਗੇ। ਕਿਰਪਾ ਕਰਕੇ ਨੇਮ ਨਾਲ ਇਸ ਨਿੱਜਤਾ ਨੀਤੀ ਨੂੰ ਦੇਖਦੇ ਰਹੋ। ਸਾਡੀ ਵੈੱਬਸਾਈਟ ਜਾਂ ਸਾਡੇ ਕੋਈ ਵੀ ਉਹ ਸਰੋਤ, ਵਿਸ਼ੇਸ਼ਤਾਵਾਂ ਜਾਂ ਸਾਧਨ, ਜੋ ਅਸੀਂ ਆਪਣੀ ਵੈੱਬਸਾਈਟ 'ਤੇ ਮੁਹੱਈਆ ਕਰਦੇ ਹਾਂ, ਵਰਤਕੇ ਤੁਸੀਂ ਇਸ ਨਿੱਜਤਾ ਨੀਤੀ ਦੀਆਂ ਸ਼ਰਤਾਂ ਲਈ ਸਹਿਮਤੀ ਦਿੰਦੇ ਹੋ।

ਸਾਡੀ ਵੈੱਬਸਾਈਟ 'ਤੇ ਜਾਂ ਸਾਡੇ ਔਨਲਾਈਨ ਸਰੋਤਾਂ ਰਾਹੀਂ ਤੁਹਾਡੇ ਬਾਰੇ ਕਿਹੜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ?

ਅਸੀਂ ਦੋ ਕਿਸਮ ਦੀ ਜਾਣਕਾਰੀ ਇਕੱਤਰ ਕਰਦੇ ਹਾਂ: ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਅਤੇ ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ।

ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ।

ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਉਹ ਜਾਣਕਾਰੀ ਹੁੰਦੀ ਹੈ, ਜਿਸ ਨਾਲ ਤੁਹਾਡੀ ਪਛਾਣ ਹੁੰਦੀ ਹੈ ਜਾਂ ਜੋ ਤੁਹਾਨੂੰ ਪਛਾਣਨ ਜਾਂ ਸੰਪਰਕ ਕਰਨ ਲਈ ਵਰਤੀ ਜਾ ਸਕਦੀ ਹੈ ("ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ")। ਅਜਿਹੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਵਿੱਚ ਤੁਹਾਡਾ ਨਾਮ, ਪਤਾ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਜਨਮ ਮਿਤੀ (ਮੁੱਖ ਤੌਰ 'ਤੇ ਯੋਗਤਾ ਉਦੇਸ਼ਾਂ ਲਈ) ਸ਼ਾਮਲ ਹੋ ਸਕਦੀ ਹੈ। ਅਸੀਂ ਉਦੋਂ ਤੁਹਾਡੇ ਤੋਂ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਦੀ ਮੰਗ ਕਰ ਸਕਦੇ ਹਾਂ, ਜਦੋਂ ਤੁਸੀਂ ਸਾਡੀ ਵੈੱਬਸਾਈਟ 'ਤੇ ਰਜਿਸਟਰ ਕਰਦੇ ਹੋ। ਅਸੀਂ ਤੁਹਾਡੇ ਤੋਂ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਿਰਫ਼ ਉਦੋਂ ਲਵਾਂਗੇ, ਜੇਕਰ ਤੁਸੀਂ ਸਵੈ-ਇੱਛਾ ਨਾਲ ਉਹ ਜਾਣਕਾਰੀ ਸਾਨੂੰ ਪੇਸ਼ ਕਰਦੇ ਹੋ। ਜਦੋਂ ਤੱਕ ਤੁਸੀਂ ਅਜਿਹਾ ਕਰਨ ਲਈ ਸਾਨੂੰ ਮਨਜ਼ੂਰੀ ਨਹੀਂ ਦਿੰਦੇ, ਅਸੀਂ ਇਸ ਨਿੱਜਤਾ ਨੀਤੀ ਵਿੱਚ ਦੱਸੇ ਗਏ ਤੋਂ ਇਲਾਵਾ, ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਨਹੀਂ ਵੇਚਾਂਗੇ, ਸਾਂਝਾ ਨਹੀਂ ਕਰਾਂਗੇ, ਇਸਦਾ ਲਾਇਸੈਂਸ ਨਹੀਂ ਦੇਵਾਂਗੇ, ਇਸ ਨਾਲ ਕਾਰੋਬਾਰ ਨਹੀਂ ਕਰਾਂਗੇ ਜਾਂ ਇਸਨੂੰ ਕਿਰਾਏ 'ਤੇ ਨਹੀਂ ਦੇਵਾਂਗੇ।

ਸਾਡੀ ਵੈੱਬਸਾਈਟ 'ਤੇ ਜਾਣ ਲਈ ਤੁਹਾਡੇ ਵਾਸਤੇ ਕੋਈ ਵੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਮੁਹੱਈਆ ਕਰਨੀ ਜ਼ਰੂਰੀ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਮੰਗੀ ਗਈ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਦੀ ਚੋਣ ਕਰਦੇ ਹੋ, ਤਾਂ ਸ਼ਾਇਦ ਤੁਸੀਂ ਸਾਡੀ ਵੈੱਬਸਾਈਟ ਦੇ ਸਾਰੇ ਸੈਕਸ਼ਨਾਂ 'ਤੇ ਨਹੀਂ ਜਾ ਸਕੋਗੇ ਜਾਂ ਸਾਡੇ ਔਨਲਾਈਨ ਸਰੋਤ ਨਹੀਂ ਵਰਤ ਸਕੋਗੇ, ਜਿਵੇਂ ਸਾਡੇ ਔਨਲਾਈਨ ਸਰੀਰਕ ਸਰਗਰਮੀ ਵੀਡੀਓ।

ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ।

ਜਦੋਂ ਤੁਸੀਂ ਸਾਡੀ ਵੈੱਬਸਾਈਟ 'ਤੇ ਇੱਕ ਸਬਸਕ੍ਰਾਈਬਰ ਬਣ ਜਾਂਦੇ ਹੋ, ਤਾਂ ਅਸੀਂ ਉਹ ਜਾਣਕਾਰੀ ਇਕੱਤਰ ਕਰ ਸਕਦੇ ਹਾਂ, ਜਿਸਨੂੰ ਤੁਹਾਡੀ ਪਛਾਣ ਜਾਂ ਸੰਪਰਕ ਕਰਨ ਲਈ ਸਿੱਧਾ ਨਹੀਂ ਵਰਤਿਆ ਜਾ ਸਕਦਾ, ਜਿਵੇਂ ਜਨਅੰਕੜਿਆਂ ਸੰਬੰਧੀ ਜਾਣਕਾਰੀ (ਜਿਵੇਂ ਉਮਰ ਜਾਂ ਲਿੰਗ) ਅਤੇ ਸਿਹਤ ਸੰਬੰਧੀ ਜਾਣਕਾਰੀ (ਜਿਵੇਂ ਮੌਜੂਦਾ ਵਜ਼ਨ) ("ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ")। ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਵਿੱਚ ਵਰਤੋਂਕਾਰ ਦੇ IP ਪਤੇ, ਬ੍ਰਾਊਜ਼ਰ ਦੀਆਂ ਕਿਸਮਾਂ, ਡੋਮੇਨ ਨਾਮ ਅਤੇ ਸਾਡੀ ਵੈੱਬਸਾਈਟ ਦੀ ਵਰਤੋਂ ਵਿੱਚ ਸ਼ਾਮਲ ਹੋਣ ਵਾਲਾ ਹੋਰ ਅਨਾਮ ਅੰਕੜਿਆਂ ਸੰਬੰਧੀ ਡੇਟਾ ਵੀ ਸ਼ਾਮਲ ਹੋ ਸਕਦਾ ਹੈ। ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਇਹ ਸਮਝਣ ਵਿੱਚ ਸਾਡੀ ਮਦਦ ਲਈ ਕਿ ਕੌਣ ਸਾਡੀ ਵੈੱਬਸਾਈਟ ਵਰਤਦਾ ਹੈ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ।

ਹੋਰਾਂ ਸਰੋਤਾਂ ਤੋਂ ਜਾਣਕਾਰੀ।

ਅਸੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਸ ਜਾਣਕਾਰੀ ਨੂੰ ਬਾਅਦ ਵਿੱਚ ਅਸੀਂ ਆਪਣੀ ਵੈੱਬਸਾਈਟ ਅਤੇ ਔਨਲਾਈਨ ਸਰੋਤਾਂ ਦਾ ਵਿਸ਼ਲੇਸ਼ਣ ਕਰਨ ਅਤੇ ਸੋਧ ਕਰਨ ਵਿੱਚ ਸਾਡੀ ਸਹਾਇਤਾ ਲਈ, ਤੁਹਾਡੀਆਂ ਤਰਜੀਹਾਂ ਨਿਰਧਾਰਿਤ ਕਰਨ ਲਈ, ਤਾਂ ਜੋ ਅਸੀਂ ਸਾਡੀ ਵੈੱਬਸਾਈਟ ਅਤੇ ਔਨਲਾਈਨ ਸਰੋਤਾਂ ਨੂੰ ਤੁਹਾਡੀਆਂ ਲੋੜਾਂ ਦੇ ਅਨੁਕੂਲ ਬਣਾ ਸਕੀਏ ਅਤੇ/ਜਾਂ ਪੋਸ਼ਣ, ਵਜ਼ਨ ਘੱਟ ਕਰਨ, ਵਿਹਾਰ ਅਤੇ ਫਿਟਨੈਸ ਸੰਬੰਧੀ ਆਮ ਸਵਾਲਾਂ ਦਾ ਅਧਿਐਨ ਕਰਨ ਲਈ ਹੋਰਾਂ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਨਾਲ ਜੋੜ ਸਕਦੇ ਹਾਂ।

ਸਾਡੀ ਵੈੱਬਸਾਈਟ 'ਤੇ ਜਾਂ ਸਾਡੇ ਔਨਲਾਈਨ ਉਤਪਾਦਾਂ ਰਾਹੀਂ (ਜਿਨ੍ਹਾਂ ਵਿੱਚ ਕੁਕੀਜ਼ ਅਤੇ ਐਕਸ਼ਨ ਟੈਗਾਂ ਦੀ ਵਰਤੋਂ ਰਾਹੀਂ ਸ਼ਾਮਲ ਹੈ) ਜਾਣਕਾਰੀ ਕਿੱਥੇ ਅਤੇ ਕਦੋਂ ਇਕੱਤਰ ਕੀਤੀ ਜਾਂਦੀ ਹੈ?

ਅਸੀਂ ਆਪਣੀ ਵੈੱਬਸਾਈਟ 'ਤੇ ਤੁਹਾਡੇ ਤੋਂ ਵੱਖ-ਵੱਖ ਵਿਧੀਆਂ ਅਤੇ ਵੱਖ-ਵੱਖ ਥਾਵਾਂ ਅਤੇ ਸਮਿਆਂ 'ਤੇ ਜਾਣਕਾਰੀ (ਉਸ ਜਾਣਕਾਰੀ ਸਮੇਤ, ਜੋ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਹੈ) ਇਕੱਤਰ ਸਕਦੇ ਹਾਂ, ਜਦੋਂ ਤੁਸੀਂ ਸਾਡੇ ਔਨਲਾਈਨ ਸਰੋਤਾਂ ਵਿੱਚੋਂ ਕਿਸੇ ਇੱਕ 'ਤੇ ਸਬਸਕ੍ਰਾਈਬ ਕਰਦੇ ਹੋ। ਹੇਠਾਂ ਉਹਨਾਂ ਖੇਤਰਾਂ ਅਤੇ/ਜਾਂ ਵਿਧੀਆਂ ਦਾ ਵਰਣਨ ਦਿੱਤਾ ਗਿਆ ਹੈ, ਜਿਨ੍ਹਾਂ ਨਾਲ ਅਸੀਂ ਮੁੱਖ ਤੌਰ 'ਤੇ ਤੁਹਾਡੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ।

ਇੱਕ ਸਬਸਕ੍ਰਾਈਬਰ ਬਣਨਾ।

ਕੁਝ ਔਨਲਾਈਨ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ, ਤੁਹਾਨੂੰ ਪਹਿਲਾਂ ਇੱਕ ਸਬਸਕ੍ਰਾਈਬਰ ਬਣਨ ਲਈ ਕੁਝ ਪੜਾਅ ਪੂਰੇ ਕਰਨੇ ਹੋਣਗੇ।

ਇਹਨਾਂ ਪੜਾਵਾਂ ਦੇ ਦੌਰਾਨ, ਤੁਹਾਨੂੰ ਸਾਨੂੰ ਜਾਣਕਾਰੀ ਮੁਹੱਈਆ ਕਰਨ ਦੀ ਲੋੜ ਹੋ ਸਕਦੀ ਹੈ (ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ) ਜਿਵੇਂ ਨਾਮ, ਜ਼ਿਪ ਕੋਡ ਜਾਂ ਡਾਕ ਕੋਡ ਅਤੇ ਈਮੇਲ ਪਤਾ। ਇਹ ਜਾਣਕਾਰੀ ਇਹ ਸਮਝਣ ਵਿੱਚ ਸਾਡੀ ਮਦਦ ਲਈ ਕਿ ਕੌਣ ਸਾਡੀ ਵੈੱਬਸਾਈਟ ਵਰਤਦਾ ਹੈ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ।

ਕੁਕੀਜ਼ ਅਤੇ ਐਕਸ਼ਨ ਟੈਗ।

ਅਸੀਂ "ਕੁਕੀਜ਼" ਅਤੇ "ਐਕਸ਼ਨ ਟੈਗ" ਵਰਤਦੇ ਹੋਏ ਨਿਸ਼ਕਿਰਿਆ ਤੌਰ 'ਤੇ ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਵੀ ਇਕੱਤਰ ਕਰਦੇ ਹਾਂ।

"ਕੁਕੀਜ਼" ਛੋਟੀਆਂ ਟੈਕਸਟ ਫਾਈਲਾਂ ਹੁੰਦੀਆਂ ਹਨ, ਜੋ ਸਾਡੇ ਇਸ਼ਤਿਹਾਰਾਂ ਅਤੇ ਹੋਰ ਮਾਰਕਿਟਿੰਗ ਅਤੇ ਪ੍ਰਚਾਰ ਸੰਬੰਧੀ ਕੋਸ਼ਿਸ਼ਾਂ ਦੇ ਸੰਬੰਧ ਵਿੱਚ (i) ਤੁਹਾਡਾ ਵੈੱਬ ਬ੍ਰਾਊਜ਼ਰ, (ii) ਸਾਡੀ ਵੈੱਬਸਾਈਟ 'ਤੇ ਤੁਹਾਡੇ ਕੰਪਿਊਟਰ ਦੀਆਂ ਸਰਗਰਮੀਆਂ ਅਤੇ (iii) ਤੁਹਾਡੀ ਸਰਗਰਮੀ, ਦੀ ਪਛਾਣ ਕਰਨ ਲਈ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਡਿਵਾਈਸ ਵਿੱਚ ਪਾਈਆਂ ਜਾਂਦੀਆਂ ਹਨ। ਕੁਕੀਜ਼ ਦੀ ਵਰਤੋਂ ਇਹਨਾਂ ਲਈ ਕੀਤੀ ਜਾ ਸਕਦੀ ਹੈ: ਸਾਡੀ ਵੈੱਬਸਾਈਟ 'ਤੇ ਤੁਹਾਡੇ ਅਨੁਭਵ ਨੂੰ ਨਿੱਜੀ ਬਣਾਉਣ ਲਈ (ਉਦਾਹਰਨ ਲਈ ਤੁਹਾਡੇ ਲਈ ਖ਼ਾਸ ਤੌਰ 'ਤੇ ਤਿਆਰ ਕੀਤੇ ਵੈੱਬਪੇਜਾਂ 'ਤੇ ਗਤੀਸ਼ੀਲ ਢੰਗ ਨਾਲ ਸਮੱਗਰੀ ਬਣਾਉਣ ਲਈ), ਸਾਡੇ ਔਨਲਾਈਨ ਸਰੋਤਾਂ ਨੂੰ ਵਰਤਣ ਵਿੱਚ ਤੁਹਾਡੀ ਸਹਾਇਤਾ ਲਈ (ਉਦਾਹਰਨ ਲਈ, ਤਾਂ ਜੋ ਤੁਹਾਨੂੰ ਸਾਡੀ ਵੈੱਬਸਾਈਟ 'ਤੇ ਹਰ ਵਾਰ ਜਾਣ 'ਤੇ ਆਪਣਾ ਨਾਮ ਭਰਨ ਵਿੱਚ ਸਮਾਂ ਨਾ ਲਗਾਉਣਾ ਪਵੇ) ਅਤੇ ਸਾਨੂੰ ਅੰਕੜਿਆਂ ਦੇ ਮੁਤਾਬਕ ਇਹ ਨਿਰੀਖਣ ਕਰਨ ਦੀ ਆਗਿਆ ਦੇਣ ਲਈ ਕਿ ਤੁਸੀਂ ਸਾਡੀਆਂ ਔਨਲਾਈਨ ਪੇਸ਼ਕਸ਼ਾਂ ਨੂੰ ਸੋਧਣ ਦੇ ਉਦੇਸ਼ਾਂ ਲਈ ਸਾਡੀ ਵੈੱਬਸਾਈਟ ਕਿਵੇਂ ਵਰਤ ਰਹੇ ਹੋ।

ਤੁਹਾਨੂੰ ਸਾਡੀ ਵੈੱਬਸਾਈਟ ਵਰਤਣ ਲਈ ਕੁਕੀਜ਼ ਨੂੰ ਪ੍ਰਵਾਣ ਨਹੀਂ ਕਰਨਾ ਪਵੇਗਾ, ਹਾਲਾਂਕਿ ਜੇਕਰ ਤੁਸੀਂ ਕੁਕੀਜ਼ ਪ੍ਰਵਾਣ ਨਹੀਂ ਕਰਦੇ ਹੋ ਤਾਂ ਸ਼ਾਇਦ ਤੁਸੀਂ ਸਾਡੀ ਵੈੱਬਸਾਈਟ 'ਤੇ ਕੁਝ ਸਰੋਤਾਂ ਨੂੰ ਵਰਤ ਨਾ ਸਕੋ।

ਹਾਲਾਂਕਿ ਜ਼ਿਆਦਾਤਰ ਬ੍ਰਾਊਜ਼ਰ ਸ਼ੁਰੂ ਵਿੱਚ ਕੁਕੀਜ਼ ਪ੍ਰਵਾਣ ਕਰਨ ਲਈ ਸੈਟ ਨਹੀਂ ਕੀਤੇ ਜਾਂਦੇ, ਤੁਸੀਂ ਆਪਣਾ ਬ੍ਰਾਊਜ਼ਰ ਰੀਸੈਟ ਕਰ ਸਕਦੇ ਹੋ ਕਿ ਜਦੋਂ ਤੁਸੀਂ ਕੁਕੀਜ਼ ਪ੍ਰਾਪਤ ਕਰੋ ਤਾਂ ਇਹ ਤੁਹਾਨੂੰ ਸੂਚਿਤ ਕਰੇ ਜਾਂ ਆਮ ਤੌਰ 'ਤੇ ਕੁਕੀਜ਼ ਨੂੰ ਅਪ੍ਰਵਾਣ ਕਰੇ। ਜ਼ਿਆਦਾਤਰ ਬ੍ਰਾਊਜ਼ਰ ਟੂਲਬਾਰ ਦੇ "ਮਦਦ" ਸੈਕਸ਼ਨ ਵਿੱਚ ਇਸ ਬਾਰੇ ਹਿਦਾਇਤ ਦਿੰਦੇ ਹਨ ਕਿ ਅਜਿਹਾ ਕਿਵੇਂ ਕਰਨਾ ਹੈ।

"ਐਕਸ਼ਨ ਟੈਗਾਂ" ਨੂੰ ਵੈੱਬ ਬੀਕਨ ਜਾਂ GIF ਟੈਗ ਵੀ ਕਿਹਾ ਜਾਂਦਾ ਹੈ, ਇਹ ਅਨਾਮ ਵੈੱਬਸਾਈਟ ਵਰਤੋਂ ਦੀ ਜਾਣਕਾਰੀ ਨੂੰ ਟ੍ਰੈਕ ਕਰਨ ਵਿੱਚ ਮਦਦ ਕਰਨ ਲਈ ਇੱਕ ਵੈੱਬ ਟੈਕਨਾਲੌਜੀ ਹੈ, ਜਿਵੇਂ ਕੋਈ ਖ਼ਾਸ ਪੇਜ ਕਿੰਨੀ ਵਾਰ ਦੇਖਿਆ ਗਿਆ ਹੈ। ਐਕਸ਼ਨ ਟੈਗ ਤੁਹਾਨੂੰ ਦਿਖਾਈ ਨਹੀਂ ਦਿੰਦੇ ਹਨ ਅਤੇ ਸਾਡੀ ਵੈੱਬਸਾਈਟ ਦੇ ਕਿਸੇ ਵੀ ਹਿੱਸੇ, ਇਸ਼ਤਿਹਾਰਾਂ ਜਾਂ ਸਾਡੇ ਵੱਲੋਂ ਭੇਜੀ ਈ-ਮੇਲ ਸਮੇਤ, ਵਿੱਚ ਐਕਸ਼ਨ ਟੈਗ ਸ਼ਾਮਲ ਹੋ ਸਕਦੇ ਹਨ। ਕੁਕੀਜ਼ ਦੇ ਉਲਟ, ਐਕਸ਼ਨ ਟੈਗ ਤੁਹਾਡੇ ਕੰਪਿਊਟਰ ਵਿੱਚ ਨਹੀਂ ਪਾਏ ਜਾਂਦੇ।

ਕੁਕੀਜ਼ ਅਤੇ ਐਕਸ਼ਨ ਟੈਗਾਂ ਨੂੰ ਇਕੱਠੇ ਵਰਤਕੇ, ਅਸੀਂ ਆਪਣੀ ਵੈੱਬਸਾਈਟ ਅਤੇ ਆਪਣੇ ਔਨਲਾਈਨ ਸਰੋਤਾਂ ਨੂੰ ਬਿਹਤਰ ਬਣਾਉਣ ਲਈ ਅਤੇ ਆਪਣੀਆਂ ਇਸ਼ਤਿਹਾਰ ਅਤੇ ਮਾਰਕਿਟਿੰਗ ਮੁਹਿੰਮਾਂ ਦੇ ਅਸਰ ਦਾ ਮੁਲਾਂਕਣ ਕਰਨ ਲਈ ਕੀਮਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਅਸੀਂ ਕੁਕੀਜ਼ ਜਾਂ ਐਕਸ਼ਨ ਟੈਗਾਂ ਦੀ ਵਰਤੋਂ ਰਾਹੀਂ ਆਪਣੇ ਇਸ਼ਤਿਹਾਰ ਭਾਈਵਾਲਾਂ ਨੂੰ ਤੁਹਾਡੀ ਕੋਈ ਵੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਪ੍ਰਗਟ ਨਹੀਂ ਕਰਦੇ।

ਇਹ ਨਿੱਜਤਾ ਨੀਤੀ ਤੀਜੀ-ਧਿਰ ਦੀਆਂ ਵੈੱਬਸਾਈਟਾਂ ਜਾਂ ਤੀਜੀ-ਧਿਰ ਦੇ ਇਸ਼ਤਿਹਾਰ ਦੇ ਪ੍ਰੋਵਾਈਡਰਾਂ ਦੀ ਵਰਤੋਂ ਨੂੰ ਕੰਟਰੋਲ ਨਹੀਂ ਕਰਦੀ।

ਲੌਗ ਫਾਈਲਾਂ।

ਅਸੀਂ ਆਪਣੀਆਂ ਇੰਟਰਨੈੱਟ ਲੌਗ ਫਾਈਲਾਂ ਰਾਹੀਂ ਵੀ ਗੈਰ-ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਇਕੱਤਰ ਕਰਦੇ ਹਾਂ, ਜੋ ਵਰਤੋਂਕਾਰ ਦੇ IP ਪਤੇ, ਬ੍ਰਾਊਜ਼ਰ ਦੀਆਂ ਕਿਸਮਾਂ, ਡੋਮੇਨ ਨਾਮ ਅਤੇ ਸਾਡੀ ਵੈੱਬਸਾਈਟ ਦੀ ਵਰਤੋਂ ਵਿੱਚ ਸ਼ਾਮਲ ਹੋਣ ਵਾਲਾ ਹੋਰ ਅਨਾਮ ਅੰਕੜਿਆਂ ਸੰਬੰਧੀ ਡੇਟਾ ਵਰਗਾ ਡੇਟਾ ਰਿਕਾਰਡ ਕਰਦੀਆਂ ਹਨ। ਇਹ ਜਾਣਕਾਰੀ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਲਈ, ਵੈੱਬਸਾਈਟ ਚਲਾਉਣ ਲਈ, ਸਾਡੀ ਵੈੱਬਸਾਈਟ ਦੀ ਵਰਤੋਂ ਦਾ ਨਿਰੀਖਣ ਕਰਨ ਲਈ ਅਤੇ ਸਧਾਰਨ ਜਨਅੰਕੜਿਆਂ ਸੰਬੰਧੀ ਜਾਣਕਾਰੀ ਇਕੱਤਰ ਕਰਨ ਲਈ ਵੀ ਵਰਤੀ ਜਾ ਸਕਦੀ ਹੈ। ਅਸੀਂ ਇਹਨਾਂ ਅਤੇ ਹੋਰਾਂ ਉਦੇਸ਼ਾਂ ਲਈ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨਾਲ ਇਹ ਜਾਣਕਾਰੀ ਸ਼ਾਮਲ ਕਰ ਸਕਦੇ ਹਾਂ, ਜਿਵੇਂ ਆਪਣੀ ਵੈੱਬਸਾਈਟ 'ਤੇ ਤੁਹਾਡੇ ਅਨੁਭਵ ਨੂੰ ਨਿੱਜੀ ਬਣਾਉਣਾ ਅਤੇ ਸਧਾਰਨ ਤੌਰ 'ਤੇ ਸਾਡੇ ਔਨਲਾਈਨ ਉਤਪਾਦਾਂ ਦਾ ਮੁਲਾਂਕਣ ਕਰਨਾ।

ਕੀ ਅਸੀਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਾਣਕਾਰੀ ਇਕੱਤਰ ਕਰਦੇ ਹਾਂ?

ਅਸੀਂ ਬੱਚਿਆਂ ਦੀ ਨਿੱਜਤਾ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ। ਸਾਡੀ ਵੈੱਬਸਾਈਟ ਅਤੇ ਔਨਲਾਈਨ ਸਰੋਤ 13 ਸਾਲ ਤੋਂ ਘੱਟ ਉਮਰ ਦੋ ਬੱਚਿਆਂ ਲਈ ਤਿਆਰ ਨਹੀਂ ਕੀਤੇ ਗਏ ਹਨ ਜਾਂ ਉਹਨਾਂ ਵੱਲ ਨਿਰਦੇਸ਼ਿਤ ਨਹੀਂ ਹਨ। ਅਸੀਂ ਕਿਸੇ ਵੀ ਉਸ ਵਿਅਕਤੀ ਤੋਂ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਇਕੱਤਰ ਨਹੀਂ ਕਰਦੇ, ਜਿਸ ਬਾਰੇ ਅਸੀਂ ਅਸਲ ਵਿੱਚ ਜਾਣਦੇ ਹਾਂ ਕਿ ਉਸਦੀ ਉਮਰ 13 ਸਾਲ ਤੋਂ ਘੱਟ ਹੈ। ਅਸੀਂ ਸਾਰੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਦੇ ਇੰਟਰਨੈੱਟ 'ਤੇ ਖੋਜ ਕਰਨ ਵਿੱਚ ਉਹਨਾਂ ਨਾਲ ਸ਼ਾਮਲ ਹੋਣ ਅਤੇ ਆਪਣੇ ਬੱਚਿਆਂ ਦੇ ਔਨਲਾਈਨ ਹੋਣ ਵੇਲੇ ਉਹਨਾਂ ਨੂੰ ਆਪਣੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਸਿਖਾਉਣ ਦੀ ਬੇਨਤੀ ਕਰਦੇ ਹਾਂ।

ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ, ਉਸ ਨਾਲ ਅਸੀਂ ਕੀ ਕਰਦੇ ਹਾਂ?

ਸਧਾਰਨ ਤੌਰ 'ਤੇ, ਅਸੀਂ ਆਪਣੀ ਵੈੱਬਸਾਈਟ 'ਤੇ ਅਤੇ ਆਪਣੇ ਔਨਲਾਈਨ ਸਰੋਤਾਂ ਰਾਹੀਂ ਇਕੱਤਰ ਕੀਤੀ ਗਈ ਜਾਣਕਾਰੀ ਇਹ ਸਮਝਣ ਵਿੱਚ ਸਾਡੀ ਸਹਾਇਤਾ ਲਈ ਕਿ ਸਾਡੀ ਵੈੱਬਸਾਈਟ ਅਤੇ ਔਨਲਾਈਨ ਸਰੋਤ ਕੌਣ ਵਰਤਦਾ ਹੈ ਅਤੇ ਉਹ ਕਿਵੇਂ ਵਰਤੇ ਜਾਂਦੇ ਹਨ, ਤੁਹਾਡੇ ਅਨੁਭਵ ਨੂੰ ਨਿੱਜੀ ਬਣਾਉਣ ਲਈ, ਸਾਡੇ ਔਨਲਾਈਨ ਸਰੋਤਾਂ ਨੂੰ ਵਰਤਣ ਵਿੱਚ ਤੁਹਾਡੀ ਸਹਾਇਤਾ ਲਈ, ਸਾਡੀ ਵੈੱਬਸਾਈਟ ਅਤੇ ਔਨਲਾਈਨ ਸਰੋਤਾਂ ਨੂੰ ਬਿਹਤਰ ਬਣਾਉਣ ਲਈ ਵਰਤਦੇ ਹਾਂ।

ਜੇਕਰ ਤੁਸੀਂ ਸਾਡੀ ਵੈੱਬਸਾਈਟ ਦੇ ਰਜਿਸਟਰਡ ਵਰਤੋਂਕਾਰ ਬਣਦੇ ਹੋ, ਤਾਂ ਅਸੀਂ ਤੁਹਾਨੂੰ ਉਹ ਸੁਆਗਤੀ ਈਮੇਲ ਭੇਜਣ ਲਈ ਤੁਹਾਡੀ ਜਾਣਕਾਰੀ ਵਰਤ ਸਕਦੇ ਹਾਂ, ਜੋ ਤੁਹਾਡੇ ਵਰਤੋਂਕਾਰ ਨਾਮ ਦੀ ਪੁਸ਼ਟੀ ਕਰ ਸਕਦੀ ਹੈ।

ਤੁਹਾਡੇ ਸਵਾਲਾਂ ਜਾਂ ਟਿੱਪਣੀਆਂ ਦੇ ਜਵਾਬ ਦੇਣ ਲਈ, ਅਸੀਂ ਭਵਿੱਖ ਦੇ ਹਵਾਲੇ ਲਈ ਤੁਹਾਡੇ ਸਵਾਲਾਂ ਜਾਂ ਟਿੱਪਣੀਆਂ ਦੀ ਫ਼ਾਈਲ ਬਣਾ ਸਕਦੇ ਹਾਂ। ਅਸੀਂ ਆਪਣੀ ਵੈੱਬਸਾਈਟ ਜਾਂ ਔਨਲਾਈਨ ਸਰੋਤਾਂ ਦੇ ਸੰਬੰਧ ਵਿੱਚ ਤੁਹਾਨੂੰ ਮਹੱਤਵਪੂਰਨ ਸੇਵਾ ਐਲਾਨਾਂ ਅਤੇ ਅਪਡੇਟ ਭੇਜਣ ਲਈ ਵੀ ਇਕੱਤਰ ਕੀਤੀ ਗਈ ਜਾਣਕਾਰੀ ਵਰਤ ਸਕਦੇ ਹਾਂ। ਤੁਸੀਂ ਇਹਨਾਂ ਸੇਵਾ ਐਲਾਨਾਂ ਅਤੇ ਅਪਡੇਟਾਂ ਤੋਂ ਬਾਹਰ ਨਹੀਂ ਹੋ ਸਕੋਗੇ ਕਿਉਂਕਿ ਇਹਨਾਂ ਵਿੱਚ ਸਾਡੀ ਵੈੱਬਸਾਈਟ ਅਤੇ/ਜਾਂ ਸਾਡੇ ਔਨਲਾਈਨ ਸਰੋਤਾਂ ਦੀ ਤੁਹਾਡੀ ਵਰਤੋਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ ਅਤੇ ਇਹਨਾਂ ਦੀ ਪ੍ਰਕਿਰਤੀ ਪ੍ਰਚਾਰ ਕਰਨ ਵਾਲੀ ਨਹੀਂ ਹੁੰਦੀ। (ਜੇਕਰ ਤੁਸੀਂ ਇਹ ਸੇਵਾ ਐਲਾਨਾਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਸਾਡੇ ਨਾਲ ਆਪਣਾ ਖਾਤਾ ਰੱਦ ਕਰ ਸਕਦੇ ਹੋ ਅਤੇ ਹੇਠਾਂ ਦਿੱਤੇ ਪਤੇ 'ਤੇ ਸਾਡੇ ਨਿੱਜਤਾ ਕੋਆਰਟੀਨੇਟਰ ਨੂੰ ਸੰਪਰਕ ਕਰਕੇ ਸਾਡੇ ਸਿਸਟਮਾਂ 'ਤੇ ਤੁਹਾਡੇ ਬਾਰੇ ਰੱਖੀ ਗਈ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਮਿਟਾ ਸਕਦੇ ਹੋ।)

ਅਸੀਂ ਤੀਜੀਆਂ ਧਿਰਾਂ ਕੋਲ ਜਾਣਕਾਰੀ ਕਦੋਂ ਪ੍ਰਗਟ ਕਰਦੇ ਹਾਂ?

ਇਸ ਨਿੱਜਤਾ ਨੀਤੀ ਵਿੱਚ ਦਿੱਤੇ ਗਏ ਤੋਂ ਇਲਾਵਾ ਜਾਂ ਤੁਹਾਡੇ ਵੱਲੋਂ ਖ਼ਾਸ ਤੌਰ 'ਤੇ ਦਿੱਤੀ ਗਈ ਸਹਿਮਤੀ ਤੋਂ ਇਲਾਵਾ, ਅਸੀਂ ਕੋਈ ਵੀ ਉਹ ਜਾਣਕਾਰੀ ਪ੍ਰਗਟ ਨਹੀਂ ਕਰਾਂਗੇ, ਜੋ ਅਸੀਂ ਆਪਣੀ ਵੈੱਬਸਾਈਟ 'ਤੇ ਤੁਹਾਡੇ ਤੋਂ ਇਕੱਤਰ ਕਰਦੇ ਹਾਂ।

ਸਬੰਧਤ ਕੰਪਨੀਆਂ

ਅਸੀਂ ਆਪਣੀਆਂ ਸਬੰਧਤ ਕੰਪਨੀਆਂ ਨੂੰ ਤੁਹਾਡੇ ਬਾਰੇ ਜਾਣਕਾਰੀ (ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ) ਪ੍ਰਗਟ ਕਰ ਸਕਦੇ ਹਾਂ। ਇਸ ਨਿੱਜਤਾ ਨੀਤੀ ਦੇ ਉਦੇਸ਼ਾਂ ਲਈ, "ਸਬੰਧਤ ਕੰਪਨੀ" ਦਾ ਭਾਵ ਹੈ, ਕੋਈ ਵੀ ਉਹ ਵਿਅਕਤੀ ਜਾਂ ਸੰਸਥਾ, ਜੋ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ SPACE ਨੂੰ ਕੰਟਰੋਲ ਕਰਦੀ ਹੈ, ਜਿਸਨੂੰ SPACE ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਜਾਂ ਜੋ ਭਾਵੇਂ ਮਾਲਕੀ ਰਾਹੀਂ ਜਾਂ ਕਿਸੇ ਹੋਰ ਤਰ੍ਹਾਂ, ਇਸਦੇ ਸਾਂਝੇ ਕੰਟਰੋਲ ਦੇ ਅਧੀਨ ਹੈ। ਤੁਹਾਡੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ, ਜੋ ਅਸੀਂ ਆਪਣੀਆਂ ਸਬੰਧਤ ਕੰਪਨੀਆਂ ਨੂੰ ਮੁਹੱਈਆ ਕਰਦੇ ਹਾਂ, ਨਾਲ ਉਹਨਾਂ ਸਬੰਧਤ ਕੰਪਨੀਆਂ ਵੱਲੋਂ ਇਸ ਨਿੱਜਤਾ ਨੀਤੀ ਦੀਆਂ ਸ਼ਰਤਾਂ ਮੁਤਾਬਕ ਵਿਹਾਰ ਕੀਤਾ ਜਾਏਗਾ।

ਕਨੂੰਨ ਅਤੇ ਕਨੂੰਨੀ ਹੱਕ।

ਅਸੀਂ ਤੁਹਾਡੀ ਜਾਣਕਾਰੀ (ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ) ਉਦੋਂ ਵੀ ਪ੍ਰਗਟ ਕਰ ਸਕਦੇ ਹਾਂ, ਜੇਕਰ ਅਸੀਂ ਚੰਗੀ ਭਾਵਨਾ ਵਿੱਚ ਮੰਨਦੇ ਹਾਂ ਕਿ ਸਾਨੂੰ ਕਿਸੇ ਲਾਗੂ ਕਨੂੰਨ, ਰੈਗੁਲੇਸ਼ਨ, ਨਿਯਮ ਜਾਂ ਕਨੂੰਨ, ਸੰਮਨ, ਸਰਚ ਵਾਰੰਟ, ਅਦਾਲਤ ਜਾਂ ਰੈਗੁਲੇਟਰੀ ਆਦੇਸ਼ ਜਾਂ ਹੋਰ ਵੈਧ ਕਨੂੰਨੀ ਅਮਲਾਂ ਦੀ ਪਾਲਣਾ ਕਰਨ ਲਈ ਅਜਿਹਾ ਕਰਨ ਦੀ ਲੋੜ ਹੈ। ਅਸੀਂ ਖ਼ਾਸ ਸਥਿਤੀਆਂ ਵਿੱਚ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਪ੍ਰਗਟ ਕਰ ਸਕਦੇ ਹਾਂ, ਜਦੋਂ ਸਾਡੇ ਕੋਲ ਇਹ ਮੰਨਣ ਦਾ ਕਾਰਨ ਹੋਵੇ ਕਿ ਇਸ ਜਾਣਕਾਰੀ ਨੂੰ ਪ੍ਰਗਟ ਕਰਨਾ ਕਿਸੇ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ, ਉਸ ਨਾਲ ਸੰਪਰਕ ਕਰਨ ਜਾਂ ਕਨੂੰਨੀ ਕਾਰਵਾਈ ਕਰਨ ਲਈ, ਜੋ ਸਾਡੇ ਨਿਯਮ ਅਤੇ ਸ਼ਰਤਾਂ ਜਾਂ ਸਾਡੇ ਸਬਸਕ੍ਰਿਪਸ਼ਨ ਇਕਰਾਰਨਾਮੇ ਦੀ ਉਲੰਘਣਾ ਕਰ ਰਿਹਾ ਹੋ ਸਕਦਾ ਹੈ, ਜਾਂ ਸਾਡੇ ਵਰਤੋਂਕਾਰਾਂ, ਸਾਡੀ ਵੈੱਬਸਾਈਟ ਜਾਂ ਆਮ ਜਨਤਾ ਦੀ ਸੁਰੱਖਿਆ ਅਤੇ/ਜਾਂ ਸਲਾਮਤੀ ਦੀ ਰੱਖਿਆ ਕਰਨ ਲਈ ਲਾਜ਼ਮੀ ਹੈ।

ਸਧਾਰਨ ਤੌਰ 'ਤੇ ਤੀਜੀਆਂ ਧਿਰਾਂ।

ਅਸੀਂ ਤੁਹਾਡੇ ਬਾਰੇ ਜਾਣਕਾਰੀ ਤੀਜੀਆਂ ਧਿਰਾਂ ਨੂੰ ਮੁਹੱਈਆ ਕਰ ਸਕਦੇ ਹਾਂ, ਜੋ ਤੁਹਾਨੂੰ ਪਛਾਣੇ ਜਾਣ ਜਾਂ ਸੰਪਰਕ ਕੀਤੇ ਜਾਣ ਦੀ ਆਗਿਆ ਨਹੀਂ ਦਿੰਦੀ, ਉਸਦੇ ਸਮੇਤ, ਜਿੱਥੇ ਉਹ ਜਾਣਕਾਰੀ ਸਾਡੀ ਵੈੱਬਸਾਈਟ ਦੇ ਹੋਰਾਂ ਵਰਤੋਂਕਾਰਾਂ ਦੀ ਉਸੇ ਤਰ੍ਹਾਂ ਦੀ ਜਾਣਕਾਰੀ ਵਿੱਚ ਸ਼ਾਮਲ ਕੀਤੀ ਜਾਂਦੀ ਹੈ। ਉਦਾਹਰਨ ਲਈ, ਅਸੀਂ ਉਹਨਾਂ ਖ਼ਾਸ ਵਰਤੋਂਕਾਰਾਂ ਦੀ ਗਿਣਤੀ, ਜੋ ਸਾਡੀ ਵੈੱਬਸਾਈਟ 'ਤੇ ਜਾਂਦੇ ਹਨ, ਸਾਡੀ ਵੈੱਬਸਾਈਟ ਦੇ ਰਜਿਸਟਰਡ ਵਰਤੋਂਕਾਰਾਂ ਦੇ ਜਨਅੰਕੜਿਆਂ ਸੰਬੰਧੀ ਵਿਸ਼ਲੇਸ਼ਣ ਜਾਂ ਉਹਨਾਂ ਸਰਗਰਮੀਆਂ ਦੇ ਸੰਬੰਧ ਵਿੱਚ ਤੀਜੀਆਂ ਧਿਰਾਂ ਨੂੰ ਸੂਚਿਤ ਕਰ ਸਕਦੇ ਹਾਂ, ਜਿਨ੍ਹਾਂ ਵਿੱਚ ਸਾਡੀ ਵੈੱਬਸਾਈਟ 'ਤੇ ਆਉਣ ਵਾਲੇ ਵਿਅਕਤੀ ਸਾਡੀ ਵੈੱਬਸਾਈਟ 'ਤੇ ਹੋਣ ਵੇਲੇ ਸ਼ਾਮਲ ਹੁੰਦੇ ਹਨ।

ਬਾਹਰਲੇ ਠੇਕੇਦਾਰ।

ਅਸੀਂ ਆਪਣੀ ਵੈੱਬਸਾਈਟ ਜਾਂ ਔਨਲਾਈਨ ਸਰੋਤਾਂ ਦੇ ਸੰਬੰਧ ਵਿੱਚ ਖ਼ਾਸ ਸੇਵਾਵਾਂ ਅਤੇ ਉਤਪਾਦ ਮੁਹੱਈਆ ਕਰਨ ਲਈ, ਜਿਵੇਂ ਧੋਖੇ ਦੀ ਜਾਂਚ-ਪੜਤਾਲ ਅਤੇ ਸਾਡੀ ਵੈੱਬਸਾਈਟ ਅਤੇ ਈ-ਮੇਲ ਸੇਵਾਵਾਂ ਲਈ ਐਪਲੀਕੇਸ਼ਨ ਵਿਕਸਿਤ ਕਰਨ ਲਈ ਸੁਤੰਤਰ ਠੇਕੇਦਾਰ, ਵਿਕ੍ਰੇਤਾ ਅਤੇ ਸਪਲਾਇਰ (ਸਮੂਹਿਕ ਰੂਪ ਨਾਲ, ਇਹਨਾਂ ਨੂੰ "ਬਾਹਰਲੇ ਠੇਕੇਦਾਰ" ਕਿਹਾ ਜਾਏਗਾ) ਨਿਯੁਕਤ ਕਰ ਸਕਦੇ ਹਾਂ। ਇਹਨਾਂ ਬਾਹਰਲੇ ਠੇਕੇਦਾਰਾਂ ਕੋਲ ਕਦੇ-ਕਦਾਈਂ ਸਾਨੂੰ ਉਤਪਾਦ ਜਾਂ ਸੇਵਾਵਾਂ ਮੁਹੱਈਆ ਕਰਨ ਦੀ ਮਿਆਦ ਵਿੱਚ ਸਾਡੀ ਵੈੱਬਸਾਈਟ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਤੱਕ ਸੀਮਿਤ ਪਹੁੰਚ ਹੁੰਦੀ ਹੈ, ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ। ਇਹਨਾਂ ਠੇਕੇਦਾਰਾਂ ਵੱਲੋਂ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਤੱਕ ਪਹੁੰਚ ਉਸ ਜਾਣਕਾਰੀ ਤੱਕ ਸੀਮਿਤ ਹੁੰਦੀ ਹੈ, ਜੋ ਬਾਹਰਲੇ ਠੇਕੇਦਾਰਾਂ ਦੁਆਰਾ ਸਾਡੇ ਲਈ ਕੰਮ ਕਰਨ ਲਈ ਉਹਨਾਂ ਲਈ ਉਚਿਤ ਤੌਰ 'ਤੇ ਲਾਜ਼ਮੀ ਹੁੰਦੀ ਹੈ। ਸਾਡੀ ਇਹ ਵੀ ਮੰਗ ਹੁੰਦੀ ਹੈ ਕਿ ਇਹ ਬਾਹਰਲੇ ਠੇਕੇਦਾਰ (i) ਇਸ ਨਿੱਜਤਾ ਨੀਤੀ ਦੇ ਮੁਤਾਬਕ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਦੀ ਨਿੱਜਤਾ ਦੀ ਰੱਖਿਆ ਕਰਨ ਅਤੇ (ii) ਸਾਨੂੰ ਉਤਪਾਦ ਜਾਂ ਸੇਵਾਵਾਂ ਮੁਹੱਈਆ ਕਰਨ, ਜਿਸ ਲਈ ਅਸੀਂ ਇਕਰਾਰ ਕੀਤਾ ਹੈ, ਤੋਂ ਇਲਾਵਾ ਕਿਸੇ ਵੀ ਹੋਰ ਉਦੇਸ਼ ਲਈ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨਾ ਵਰਤਣ ਜਾਂ ਪ੍ਰਗਟ ਨਾ ਕਰਨ।

ਕਾਰੋਬਾਰ ਦੀ ਵਿਕਰੀ।

ਅਸੀਂ ਸਾਰੀਆਂ ਜਾਂ ਮੂਲ ਤੌਰ ਤੇ SPACE ਦੀਆਂ ਸੰਪਤੀਆਂ ਨੂੰ ਵੇਚਣ, ਮਿਲਾਉਣ ਜਾਂ ਹੋਰ ਟ੍ਰਾਂਸਫਰ ਦੀ ਸਥਿਤੀ ਵਿੱਚ ਕਿਸੇ ਤੀਜੀ ਧਿਰ ਨੂੰ ਜਾਣਕਾਰੀ ਟ੍ਰਾਂਸਫਰ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ, ਬਸ਼ਰਤੇ ਕਿ ਤੀਜੀ ਧਿਰ ਇਸ ਨਿੱਜਤਾ ਨੀਤੀ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਸਹਿਮਤੀ ਦੇਵੇ। ਅਸੀਂ ਸਾਡੀ ਸਾਈਟ 'ਤੇ ਨੋਟਿਸ ਰਾਹੀਂ ਅਤੇ ਈਮੇਲ ਰਾਹੀਂ ਅਜਿਹੇ ਕਿਸੇ ਵੀ ਟ੍ਰਾਂਸਫਰ ਬਾਰੇ ਵਰਤੋਂਕਾਰਾਂ ਨੂੰ ਸੂਚਿਤ ਕਰਾਂਗੇ।

ਕੀ ਇਹ ਨਿੱਜਤਾ ਨੀਤੀ ਉਦੋਂ ਲਾਗੂ ਹੁੰਦੀ ਹੈ, ਜਦੋਂ ਤੁਸੀਂ ਹੋਰਾਂ ਵੈੱਬਸਾਈਟਾਂ ਨਾਲ ਲਿੰਕ ਕਰਦੇ ਹੋ?

ਸਾਡੀ ਵੈੱਬਸਾਈਟ ਵਿੱਚ ਉਹਨਾਂ ਹੋਰਾਂ ਵੈੱਬਸਾਈਟਾਂ ਲਈ ਲਿੰਕ ਹਨ, ਜੋ SPACE ਦੀ ਮਾਲਕੀ ਵਾਲੀਆਂ ਨਹੀਂ ਹਨ ਜਾਂ ਇਸ ਦੁਆਰਾ ਚਲਾਈਆਂ ਨਹੀਂ ਜਾਂਦੀਆਂ ਹਨ। ਅਸੀਂ ਉਸ ਵੇਲੇ, ਤੁਸੀਂ ਜਦੋਂ ਸਾਡੀ ਵੈੱਬਸਾਈਟ ਨੂੰ ਛੱਡਦੇ ਹੋ ਅਤੇ ਕੋਈ ਨਵਾਂ ਬ੍ਰਾਊਜ਼ਰ ਖੋਲ੍ਹ ਕੇ ਇਹਨਾਂ ਵੈੱਬਸਾਈਟਾਂ 'ਤੇ ਹੁੰਦੇ ਹੋ, ਤੁਹਾਡੇ ਲਈ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਂ ਕਿਸੇ ਹੋਰ ਪ੍ਰਕਾਰ ਨਾਲ ਤੁਹਾਨੂੰ ਸੂਚਿਤ ਕਰਾਂਗੇ ਕਿ ਤੁਸੀਂ ਸਾਡੀ ਵੈੱਬਸਾਈਟ ਛੱਡ ਰਹੇ ਹੋ। ਹਾਲਾਂਕਿ, ਕਿਰਪਾ ਕਰਕੇ ਸਚੇਤ ਰਹੋ ਕਿ ਅਸੀਂ ਉਹਨਾਂ ਵੈੱਬਸਾਈਟਾਂ ਦੀਆਂ ਨਿੱਜਤਾ ਪੱਧਤੀਆਂ ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਤੁਹਾਨੂੰ ਉਦੋਂ ਸੁਚੇਤ ਰਹਿਣ ਲਈ, ਜਦੋਂ ਸਾਡੀ ਵੈੱਬਸਾਈਟ ਹੋਰਾਂ ਵੈੱਬਸਾਈਟਾਂ ਨਾਲ ਲਿੰਕ ਕਰਦੀ ਹੈ ਅਤੇ ਹਰੇਕ ਵੈੱਬਸਾਈਟ ਦੀਆਂ ਨਿੱਜਤਾ ਨੀਤੀਆਂ ਜਾਂ ਕਥਨਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ। ਇਹ ਨਿੱਜਤਾ ਨੀਤੀ ਸਿਰਫ਼ ਸਾਡੀ ਵੈੱਬਸਾਈਟ ਰਾਹੀਂ ਜਾਂ ਸਾਡੇ ਔਨਲਾਈਨ ਸਰੋਤਾਂ ਰਾਹੀਂ ਇਕੱਤਰ ਕੀਤੀ ਗਈ ਜਾਣਕਾਰੀ 'ਤੇ ਲਾਗੂ ਹੁੰਦੀ ਹੈ।

ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ, ਕੀ ਉਹ ਸੁਰੱਖਿਅਤ ਹੁੰਦੀ ਹੈ?

ਅਸੀਂ ਤੁਹਾਡੀ ਜਾਣਕਾਰੀ (ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ) ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਉਦਯੋਗ ਦੀਆਂ ਮਿਆਰੀ ਤਕਨੀਕਾਂ ਰਾਹੀ ਸਾਡੇ ਸਰਵਰਾਂ 'ਤੇ ਤੁਹਾਡੇ ਕੰਪਿਊਟਰਾਂ ਤੋਂ ਤੁਹਾਡੀ ਜਾਣਕਾਰੀ ਦਾ ਸੁਰੱਖਿਅਤ ਸੰਚਾਰਨ ਮੁਹੱਈਆ ਕਰਨ ਦਾ ਕੋਸ਼ਿਸ਼ ਕਰਦੇ ਹਾਂ। ਤੁਸੀਂ ਜੋ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਮੁਹੱਈਆ ਕਰਦੇ ਹੋ, ਅਸੀਂ ਉਸਨੂੰ ਕੰਟਰੋਲ, ਸੁਰੱਖਿਅਤ ਵਾਤਾਵਰਣਾਂ ਵਿੱਚ ਸਥਿਤ ਸਰਵਰਾਂ 'ਤੇ, ਅਣਅਧਿਕਾਰਤ ਪਹੁੰਚ, ਵਰਤੋਂ ਜਾਂ ਰੂਪਾਂਤਰ ਤੋਂ ਸੁਰੱਖਿਅਤ ਰੱਖਦੇ ਹਾਂ। ਸਿਰਫ਼ ਸਾਡੀ ਟੀਮ ਦੇ ਉਹਨਾਂ ਵਿਅਕਤੀਆਂ ਨੂੰ ਉਸ ਜਾਣਕਾਰੀ ਤੱਕ ਪਹੁੰਚ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਕੋਈ ਖ਼ਾਸ ਕਾਰਜ ਜਾਂ ਕੰਮ ਕਰਨ ਲਈ ਤੁਹਾਡੀ ਜਾਣਕਾਰੀ ਤੱਕ ਪਹੁੰਚ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, SPACE ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਲਾਜ਼ਮੀ ਤੌਰ 'ਤੇ ਇਸ ਨਿੱਜਤਾ ਨੀਤੀ ਦੀ ਪਾਲਣਾ ਕਰਨੀ ਹੋਵੇਗੀ ਅਤੇ ਸੁਰੱਖਿਆ ਪੱਧਤੀਆਂ ਨੂੰ ਨਵੀਨਤਮ ਰੱਖਣਾ ਹੋਵੇਗਾ। ਕੋਈ ਵੀ ਕਰਮਚਾਰੀ, ਜੋ ਇਸ ਨਿੱਜਤਾ ਨੀਤੀ ਦੀ ਉਲੰਘਣਾ ਕਰਦਾ ਹੈ, ਉਸ ਉੱਪਰ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ, ਜਿਸ ਵਿੱਚ ਉਸਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਤੁਹਾਡੀ ਜਾਣਕਾਰੀ (ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਸਮੇਤ) ਨੂੰ ਤੀਜੀਆਂ ਧਿਰਾਂ ਦੁਆਰਾ ਨੁਕਸਾਨ, ਦੁਰਵਰਤੋਂ ਜਾਂ ਰੂਪਾਂਤਰ ਤੋਂ ਸੁਰੱਖਿਅਤ ਰੱਖਣ ਦੀਆਂ ਉਪਰੋਕਤ ਵਚਨਬੱਧਤਾਵਾਂ ਦੇ ਬਾਵਜੂਦ, ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇੰਟਰਨੈੱਟ 'ਤੇ ਜਾਣਕਾਰੀ ਭੇਜਣ ਵਿੱਚ ਕੁਝ ਜੋਖਮ ਹਮੇਸ਼ਾਂ ਸ਼ਾਮਲ ਹੁੰਦਾ ਹੈ। ਇਸ ਗੱਲ ਦਾ ਵੀ ਕੁਝ ਜੋਖਮ ਹੁੰਦਾ ਹੈ ਕਿ ਹੋਰ ਲੋਕ ਸਾਡੇ ਸੁਰੱਖਿਆ ਸਿਸਟਮਾਂ ਨੂੰ ਰੋਕਣ ਦਾ ਤਰੀਕਾ ਲੱਭ ਸਕਦੇ ਹਨ। ਨਤੀਜੇ ਵਜੋਂ, ਹਾਲਾਂਕਿ ਅਸੀਂ ਤੁਹਾਡੀ ਜਾਣਕਾਰੀ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਅਸੀਂ ਕਿਸੇ ਵੀ ਉਸ ਜਾਣਕਾਰੀ ਦੀ ਸੁਰੱਖਿਆ ਅਤੇ ਨਿੱਜਤਾ ਨੂੰ ਯਕੀਨੀ ਨਹੀਂ ਬਣਾ ਸਕਦੇ ਜਾਂ ਗਾਰੰਟੀ ਨਹੀਂ ਦੇ ਸਕਦੇ, ਜੋ ਤੁਸੀਂ ਸਾਨੂੰ ਭੇਜਦੇ ਹੋ ਅਤੇ ਤੁਸੀਂ ਅਜਿਹਾ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ।

ਕੀ ਤੁਸੀਂ ਆਪਣੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਅਪਡੇਟ ਜਾਂ ਠੀਕ ਕਰ ਸਕਦੇ ਹੋ?

ਤੁਸੀਂ ਹੇਠਾਂ ਦਿੱਤੇ ਗਏ ਪਤੇ 'ਤੇ ਸਾਡੇ ਨਿੱਜਤਾ ਕੋਆਰਡੀਨੇਟਰ ਨੂੰ ਸੰਪਰਕ ਕਰਕੇ ਕਦੇ ਵੀ ਸਾਨੂੰ ਇਹਨਾਂ ਲਈ ਸੰਪਰਕ ਕਰ ਸਕਦੇ ਹੋ (1) ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਅਪਡੇਟ ਜਾਂ ਠੀਕ ਕਰਨ ਲਈ, (2) ਪੱਤਰ ਵਿਹਾਰ ਅਤੇ ਹੋਰ ਜਾਣਕਾਰੀ, ਜੋ ਤੁਸੀਂ ਸਾਡੇ ਤੋਂ ਪ੍ਰਾਪਤ ਕਰਦੇ ਹੋ, ਦੇ ਸੰਬੰਧ ਵਿੱਚ ਤੁਹਾਡੀਆਂ ਤਰਜੀਹਾਂ ਨੂੰ ਬਦਲਣ ਲਈ, ਜਾਂ (3) ਸਾਡੇ ਸਿਸਟਮਾਂ 'ਤੇ ਤੁਹਾਡੇ ਬਾਰੇ ਰੱਖੀ ਗਈ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਮਿਟਾਉਣ ਲਈ। ਅਜਿਹੇ ਅਪਡੇਟਾਂ, ਦਰੁਸਤੀਆਂ, ਤਬਦੀਲੀਆਂ ਅਤੇ ਮਿਟਾਉਣ ਨਾਲ ਉਸ ਹੋਰ ਜਾਣਕਾਰੀ 'ਤੇ ਅਸਰ ਨਹੀਂ ਪਵੇਗਾ, ਜੋ ਅਸੀਂ ਸਾਂਭਦੇ ਹਾਂ, ਜਾਂ ਉਹ ਜਾਣਕਾਰੀ, ਜੋ ਅਸੀਂ ਅਜਿਹੇ ਅਪਡੇਟ, ਦਰੁਸਤੀ, ਤਬਦੀਲੀ ਜਾਂ ਮਿਟਾਉਣ ਤੋਂ ਪਹਿਲਾਂ ਇਸ ਨਿੱਜਤਾ ਨੀਤੀ ਦੇ ਮੁਤਾਬਕ ਤੀਜੀਆਂ ਧਿਰਾਂ ਨੂੰ ਮੁਹੱਈਆ ਕੀਤੀ ਹੈ।

ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਤਕਨੀਕੀ ਤੌਰ 'ਤੇ ਉਸ ਜਾਣਕਾਰੀ ਦੇ ਹਰੇਕ ਰਿਕਾਰਡ ਨੂੰ ਹਟਾਉਣਾ ਸੰਭਵ ਨਹੀਂ ਹੁੰਦਾ, ਜੋ ਤੁਸੀਂ ਸਾਡੇ ਸਿਸਟਮਾਂ ਤੋਂ ਸਾਨੂੰ ਮੁਹੱਈਆ ਕੀਤੀ ਹੈ। ਅਚੇਤ ਨੁਕਸਾਨ ਤੋਂ ਜਾਣਕਾਰੀ ਦੀ ਰੱਖਿਆ ਕਰਨ ਲਈ ਸਾਡੇ ਸਿਸਟਮਾਂ ਦਾ ਬੈਕ-ਅਪ ਲੈਣ ਦੀ ਲੋੜ ਦਾ ਭਾਵ ਹੈ ਕਿ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਦੀ ਇੱਕ ਕਾਪੀ ਕਿਸੇ ਗੈਰ-ਮਿਟਾਉਣਯੋਗ ਰੂਪ ਵਿੱਚ ਮੌਜੂਦ ਰਹਿ ਸਕਦੀ ਹੈ, ਜਿਸਨੂੰ ਸਾਡੇ ਲਈ ਲੱਭਣਾ ਮੁਸ਼ਕਲ ਜਾਂ ਅਸੰਭਵ ਹੋਵੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੀ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ ਤੁਰੰਤ, ਡੇਟਾਬੇਸਾਂ ਵਿੱਚ ਸਾਂਭੀ ਗਈ ਸਾਰੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ, ਜੋ ਅਸੀਂ ਸਰਗਰਮ ਤਰੀਕੇ ਨਾਲ ਵਰਤਦੇ ਹਾਂ ਅਤੇ ਹੋਰ ਆਸਾਨੀ ਨਾਲ ਖੋਜਣਯੋਗ ਮੀਡੀਆ ਨੂੰ ਜਿਵੇਂ ਉਚਿਤ ਹੋਵੇ, ਜਿੰਨੀ ਜਲਦੀ ਹੋ ਸਕੇ, ਅਪਡੇਟ ਕਰਾਂਗੇ, ਉਸ ਨੂੰ ਦਰੁਸਤ ਕਰਾਂਗੇ, ਤਬਦੀਲੀ ਕਰਾਂਗੇ ਜਾਂ ਮਿਟਾ ਦੇਵਾਂਗੇ।

ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਇਸ ਨਿੱਜਤਾ ਨੀਤੀ ਵਿੱਚ ਕੋਈ ਤਬਦੀਲੀਆਂ ਹੋਈਆਂ ਹਨ?

ਜੇਕਰ ਅਸੀਂ ਇਸ ਨਿੱਜਤਾ ਨੀਤੀ ਵਿੱਚ ਤਬਦੀਲੀ ਕਰਨ ਦਾ ਫੈਸਲਾ ਕਰਦੇ ਹਾਂ, ਤਾਂ ਅਸੀਂ ਉਹਨਾਂ ਤਬਦੀਲੀਆਂ ਨੂੰ ਆਪਣੀਵੈੱਬਸਾਈਟ 'ਤੇ ਪੋਸਟ ਕਰਾਂਗੇ, ਤਾਂ ਜੋ ਤੁਸੀਂ ਹਮੇਸ਼ਾਂ ਜਾਣੂ ਹੋਵੋ ਕਿ ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਸੀਂ ਇਸਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ ਕਿਹੜੀਆਂ ਸਥਿਤੀਆਂ ਵਿੱਚ, ਜੇਕਰ ਕੋਈ ਹਨ, ਅਸੀਂ ਇਸਨੂੰ ਪ੍ਰਗਟ ਕਰਦੇ ਹਾਂ। ਜੇਕਰ ਕਿਸੇ ਵੀ ਸਮੇਂ ਅਸੀਂ ਇਸ ਜਾਣਕਾਰੀ ਨੂੰ ਇਕੱਤਰ ਕਰਨ ਸਮੇਂ ਇਸ ਨਿੱਜਤਾ ਨੀਤੀ ਵਿੱਚ ਦੱਸੀ ਗਈ ਜਾਂ ਕਿਸੇ ਹੋਰ ਤਰ੍ਹਾਂ ਨਾਲ ਤੁਹਾਨੂੰ ਪ੍ਰਗਟ ਕੀਤੀ ਗਈ ਵਿਧੀ ਤੋਂ ਇਲਾਵਾ ਕਿਸੇ ਹੋਰ ਖ਼ਾਸ ਤਰੀਕੇ ਨਾਲ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਵਰਤਣ ਦਾ ਫੈਸਲਾ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਈਮੇਲ ਰਾਹੀਂ ਜਾਂ ਕਿਸੇ ਹੋਰ ਤਰ੍ਹਾਂ ਨਾਲ ਸੂਚਿਤ ਕਰਾਂਗੇ ਅਤੇ ਤੁਹਾਡੇ ਕੋਲ ਇਹ ਵਿਕਲਪ ਹੋਵੇਗਾ ਕਿ ਅਸੀਂ ਨਵੇਂ ਤਰੀਕੇ ਨਾਲ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਨੂੰ ਵਰਤੀਏ ਜਾਂ ਨਹੀਂ। ਅਸੀਂ ਆਪਣੀ ਨਿੱਜਤਾ ਨੀਤੀ ਵਿੱਚ ਗੈਰਜ਼ਰੂਰੀ ਤਬਦੀਲੀਆਂ ਵੀ ਕਰ ਸਕਦੇ ਹਾਂ, ਜੋ ਆਮ ਤੌਰ 'ਤੇ ਤੁਹਾਡੀ ਨਿੱਜੀ ਤੌਰ 'ਤੇ ਪਛਾਣਨ-ਯੋਗ ਜਾਣਕਾਰੀ ਦੀ ਸਾਡੀ ਵਰਤੋਂ 'ਤੇ ਅਸਰ ਨਹੀਂ ਪਾਉਣਗੀਆਂ। ਜੇਕਰ ਤੁਸੀਂ ਇਸ ਨਿੱਜਤਾ ਨੀਤੀ ਦੀਆਂ ਸ਼ਰਤਾਂ ਲਈ ਸਹਿਮਤੀ ਨਹੀਂ ਦਿੰਦੇ, ਤਾਂ ਤੁਹਾਨੂੰ ਸਾਡੀ ਵੈੱਬਸਾਈਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਜੇਕਰ ਨਿੱਜਤਾ ਬਾਰੇ ਤੁਹਾਡੇ ਕੋਈ ਸਵਾਲ ਹੋਣ ਤਾਂ ਤੁਸੀਂ ਕਿਸ ਨਾਲ ਸੰਪਰਕ ਕਰ ਸਕਦੇ ਹੋ?

ਜੇਕਰ ਸਾਡੀ ਨਿੱਜਤਾ ਨੀਤੀ ਬਾਰੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੀ ਪੋਸਟ ਕੀਤੀ ਨਿੱਜਤਾ ਨੀਤੀ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੇ ਹਾਂ, ਤਾਂ ਕਿਰਪਾ ਕਰਕੇ ਸਾਡੇ ਨਿੱਜਤਾ ਕੋਆਰਡੀਨੇਟਰ (Privacy Coordinator) ਨਾਲ ਸੰਪਰਕ ਕਰੋ।

ਸਾਡੇ ਨਿੱਜਤਾ ਕੋਆਰਡੀਨੇਟਰ ਨੂੰ ਇਸ ਪਤੇ 'ਤੇ ਈਮੇਲ ਭੇਜੋ:

info@spaceforsouthasians.ca

ਸਾਡੀ ਵੈੱਬਸਾਈਟ ਵਰਤ ਕੇ, ਤੁਸੀਂ ਇਸ ਨਿੱਜਤਾ ਨੀਤੀ ਦੀ ਆਪਣੀ ਸਹਿਮਤੀ ਜ਼ਾਹਰ ਕਰਦੇ ਹੋ। ਜੇਕਰ ਤੁਸੀਂ ਇਸ ਨਿੱਜਤਾ ਨੀਤੀ ਦੀਆਂ ਸ਼ਰਤਾਂ ਲਈ ਸਹਿਮਤੀ ਨਹੀਂ ਦਿੰਦੇ, ਤਾਂ ਤੁਹਾਨੂੰ ਸਾਡੀ ਵੈੱਬਸਾਈਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਿੱਜਤਾ ਨੀਤੀ ਵਿੱਚ ਤਬਦੀਲੀਆਂ ਨੂੰ ਪੋਸਟ ਕਰਨ ਤੋਂ ਬਾਅਦ, ਸਾਡੀ ਵੈੱਬਸਾਈਟ ਦੀ ਤੁਹਾਡੀ ਲਗਾਤਾਰ ਵਰਤੋਂ ਦਾ ਭਾਵ ਹੋਵੇਗਾ ਕਿ ਤੁਸੀਂ ਉਹਨਾਂ ਤਬਦੀਲੀਆਂ ਨੂੰ ਪ੍ਰਵਾਣ ਕਰਦੇ ਹੋ।